BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਦਿੱਲੀ ਵਿੱਚ ਪੱਤਰਕਾਰ ਰਵੀ ਨਾਇਰ ਦੇ ਘਰ 'ਤੇ ਗੁਜਰਾਤ ਪੁਲਿਸ ਦਾ ਛਾਪਾ, ਜਾਣੋ ਮਾਮਲਾ ਕੀ ਹੈ
ਇਹ ਛਾਪਾ ਰਵੀ ਨਾਇਰ ਖ਼ਿਲਾਫ਼ ਦਰਜ ਇੱਕ ਐਫਆਈਆਰ ਦੇ ਸਿਲਸਿਲੇ ਵਿੱਚ ਮਾਰਿਆ ਗਿਆ ਸੀ, ਜੋ 'ਦਿ ਵਾਸ਼ਿੰਗਟਨ ਪੋਸਟ' ਵਿੱਚ ਅਡਾਨੀ ਗਰੁੱਪ ਬਾਰੇ ਉਨ੍ਹਾਂ ਦੇ ਲੇਖ ਨਾਲ ਜੁੜੇ ਇੱਕ ਟਵੀਟ ਨਾਲ ਸਬੰਧਿਤ ਸੀ...
ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦਾ ਦੇਹਾਂਤ, 1984 ਦੇ ਸਿੱਖ ਕਤਲੇਆਮ ਵਿੱਚ ਦੋ ਸਿੱਖਾਂ ਦੇ ਕਤਲ ਮਾਮਲੇ 'ਚ ਹੋਈ ਸੀ ਉਮਰ ਕੈਦ
ਦਿੱਲੀ ਵਿੱਚ 1984 ਵਿੱਚ ਦੋ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਅਦਾਲਤ ਨੇ 12 ਫਰਵਰੀ 2025 ਨੂੰ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਸੀ।
ਮਾਂ ਦੇ ਠੱਗ ਪ੍ਰੇਮੀ ਨੂੰ ਲੱਭਣ ਲਈ ਸੱਤ ਸਮੁੰਦਰ ਪਾਰ ਗਿਆ ਨੌਜਵਾਨ, ਪਰ ਜੋ ਪਤਾ ਲੱਗਿਆ ਉਹ ਹੈਰਾਨ ਕਰਨ ਵਾਲਾ ਸੀ
ਜਦੋਂ ਕਾਰਲੋਸ ਬਰਾਗਾਨ ਆਪਣੀ ਮਾਂ ਨੂੰ ਪਿਆਰ ਦੇ ਨਾਂ 'ਤੇ ਠੱਗਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਲਈ ਨਾਈਜੀਰੀਆ ਪਹੁੰਚੇ, ਤਾਂ ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਦਾ ਸਾਹਮਣਾ ਕਿਸੇ ਬੇਹੱਦ ਮਾਹਿਰ ਠੱਗ ਨਾਲ ਹੋਵੇਗਾ...
51 ਸਾਲ ਪਹਿਲਾਂ ਦੀਆਂ ਯਾਦਾਂ, ਜਦੋਂ ਭਾਰਤ ਨੇ ਆਖ਼ਰੀ ਵਾਰ ਜਿੱਤਿਆ ਸੀ ਹਾਕੀ ਵਿਸ਼ਵ ਕੱਪ
ਅਸਲਮ ਸ਼ੇਰ ਖ਼ਾਨ ਯਾਦ ਕਰਦੇ ਹਨ ਕਿ ਜਦੋਂ ਬਲਬੀਰ ਸੀਨੀਅਰ ਮਸਜਿਦ ਗਏ ਤਾਂ ਪਾਕਿਸਤਾਨੀ ਖਿਡਾਰੀ ਹੈਰਾਨ ਰਹਿ ਗਏ। ਕੁਝ ਨੇ ਮੈਨੂੰ ਪੁੱਛਿਆ, ਇੱਕ ਸਿੱਖ ਮਸਜਿਦ ਵਿੱਚ ਦੁਆ ਕਿਵੇਂ ਕਰ ਸਕਦਾ ਹੈ?
ਪੰਜਾਬ ਵਿੱਚ ਮਿਲੀਟੈਂਸੀ ਦੌਰਾਨ ਰੇਲ ਗੱਡੀਆਂ ਉੱਤੇ ਹੋਏ ਹਮਲਿਆਂ ਸਣੇ ਵਾਪਰੀਆਂ ਉਹ ਘਟਨਾਵਾਂ, ਜਿਨ੍ਹਾਂ ਵਿੱਚ ਆਮ ਲੋਕ ਮਾਰੇ ਗਏ
ਪੰਜਾਬ ਵਿੱਚ ਅੱਸੀ ਅਤੇ ਨੱਬੇ ਦੇ ਦਹਾਕਿਆਂ ਦੌਰਾਨ ਮਿਲੀਟੈਂਸੀ ਨੇ ਆਮ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ। ਰੇਲਾਂ, ਬੱਸਾਂ ਅਤੇ ਹੋਰ ਥਾਵਾਂ ਉੱਤੇ ਹੋਏ ਹਮਲਿਆਂ ਵਿੱਚ ਸੈਂਕੜੇ ਲੋਕ ਮਾਰੇ ਗਏ ਸਨ।
ਸ਼ਹਿਜ਼ਾਦ ਭੱਟੀ ਕੌਣ ਹੈ, ਜਿਸ ਦੇ ਕਥਿਤ ਨੈੱਟਵਰਕ ਦਾ ਨਾਮ ਅਮਿਤ ਸ਼ਾਹ ਅਤੇ ਐੱਨਆਈਏ ਨੇ ਲਿਆ ਹੈ
ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਹ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ ਅਤੇ ਇਸ ’ਤੇ ਆਈਐੱਸਆਈ ਨਾਲ ਸਬੰਧ ਹੋਣ ਦਾ ਇਲਜ਼ਾਮ ਲਗਾ ਰਿਹਾ ਹੈ।
'ਪੰਜਾਬ ਸਮਝੌਤਾ' ਜੋ ਹਰਚੰਦ ਸਿੰਘ ਲੌਂਗੋਵਾਲ ਦੀ ਮੌਤ ਦਾ ਕਾਰਨ ਬਣਿਆ, ਉਸ ਲਈ ਗੱਲਬਾਤ ਕਿਸ ਨੇ ਕੀਤੀ ਸੀ
ਲੌਂਗੋਵਾਲ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਰਾਜੀਵ ਗਾਂਧੀ ਤੇ ਲੌਂਗੋਵਾਲ ਵਿਚਕਾਰ 24 ਜੁਲਾਈ 1985 ‘ਪੰਜਾਬ ਐਕੌਰਡ’ ਹੋਇਆ ਸੀ।
ਔਰਤਾਂ ਨੇ ਇਲਜ਼ਾਮ ਲਗਾਏ, ‘ਫਰਾਂਸ ਦੇ ਅਧਿਕਾਰੀ ਨੇ ਸਾਨੂੰ ਨਸ਼ੀਲੀ ਚੀਜ਼ ਦੇ ਕੇ ਕੱਪੜਿਆਂ ਵਿੱਚ ਪਿਸ਼ਾਬ ਕਰਨ ਲਈ ਮਜਬੂਰ ਕੀਤਾ’
ਜੁਲਾਈ 2011 ਦੀ ਗੱਲ ਹੈ, ਆਨਇਸ ਉਸ ਵੇਲੇ 27 ਸਾਲਾਂ ਦੀ ਸੀ ਅਤੇ ਉਸ ਦੀ ਪੈਰਿਸ ਵਿੱਚ ਫਰਾਂਸ ਦੇ ਕਲਚਰਲ ਵਿਭਾਗ ਵਿੱਚ ਨੌਕਰੀ ਲਈ ਇੰਟਰਵਿਊ ਹੋ ਰਹੀ ਸੀ।
ਮੁਹੰਮਦ ਅਲੀ ਜਿਨਾਹ ਦਾ ਉਹ ਰਾਜ਼, ਜੋ ਜਨਤਕ ਹੋ ਜਾਂਦਾ ਤਾਂ ਦੇਸ ਦੀ ਵੰਡ ਰੁਕ ਸਕਦੀ ਸੀ, ਅੰਗਰੇਜ਼ਾਂ ਨੂੰ ਵੀ ਪਤਾ ਨਹੀਂ ਲੱਗਿਆ
‘ਫ੍ਰੀਡਮ ਐਟ ਮਿਡਨਾਈਟ’ ਵਿੱਚ ਲਿਖਿਆ ਹੈ ਕਿ ਜੇ ਅਪ੍ਰੈਲ 1947 ਵਿੱਚ ਲਾਰਡ ਲੂਈ ਮਾਊਂਟਬੇਟਨ, ਜਵਾਹਰ ਲਾਲ ਨਹਿਰੂ ਜਾਂ ਮੋਹਨ ਦਾਸ ਗਾਂਧੀ ਨੂੰ ਇਸ ਸਧਾਰਨ ਰਹੱਸ ਦੀ ਜਾਣਕਾਰੀ ਹੁੰਦੀ ਤਾਂ ਭਾਰਤ ਦਾ ਬਟਵਾਰਾ ਸ਼ਾਇਦ ਟਾਲਿਆ ਜਾ ਸਕਦਾ ਸੀ।
ਬੀਬੀਸੀ ਵਿਸ਼ੇਸ਼
ਇਮਰਾਨ ਖ਼ਾਨ ਦੀ ਮੈਡੀਕਲ ਰਿਪੋਰਟ ਵਿੱਚ 'ਐਂਗਜ਼ਾਇਟੀ ਲੈਵਲ ਥ੍ਰੀ ਪਲੱਸ' ਦਾ ਜ਼ਿਕਰ, ਜਾਣੋ ਇਹ ਕਿੰਨਾਂ ਗੰਭੀਰ ਹੋ ਸਕਦਾ ਹੈ
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਤਤਕਾਲ ਇਸਲਾਮਾਬਾਦ ਦੇ ਇੱਕ ਨਿੱਜੀ ਹਸਪਤਾਲ ਸ਼ਿਫਾ ਇੰਟਰਨੈਸ਼ਲ ਹਸਪਤਾਲ ਵਿੱਚ ਦਾਖਲ ਕਰਾਉਣ ਦਾ ਹੁਕਮ ਦਿੱਤਾ ਹੈ।
ਖਜੂਰਾਂ ਦੀ ਖੇਤੀ ਕਰਕੇ ਫਾਜ਼ਿਲਕਾ ਦੇ ਇਸ ਕਿਸਾਨ ਨੂੰ ਕਿੰਨਾਂ ਮੁਨਾਫਾ ਹੋਇਆ ਤੇ ਕੀ ਰਹੀਆਂ ਚੁਣੌਤੀਆਂ, ਪੰਜਾਬ ਵਿੱਚ ਖਜੂਰਾਂ ਦੀ ਖੇਤੀ ਕਿੰਨੀਂ ਲਾਹੇਵੰਦ
ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਬਾਹਰ ਨਿਕਲਣ ਲਈ ਫਾਜ਼ਿਲਕਾ ਦੇ ਕਿਸਾਨ ਹਰਪ੍ਰੀਤ ਬਰਾੜ ਨੇ ਸਾਢੇ 7 ਏਕੜ ਵਿੱਚ ਖਜੂਰਾਂ ਦਾ ਬਾਗ਼ ਲਾਇਆ, ਘੱਟ ਪਾਣੀ ਨਾਲ ਵੱਧ ਆਮਦਨ ਦੀ ਉਮੀਦ।
ਗਰਭਵਤੀ ਹੋਣ ਦਾ ਝੂਠਾ ਦਿਖਾਵਾ ਕੀਤਾ, ਨਵਜੰਮੀ ਬੱਚੀ ਅਗਵਾ ਕੀਤੀ, ਜਾਣੋ ਹੈਰਾਨ ਕਰਨ ਵਾਲਾ ਮਾਮਲਾ
ਚਿਲੀ ਦੀ ਫ਼ਿਲਮ ਨਿਰਦੇਸ਼ਕ ਮਾਈਤੇ ਅਲਬੇਰਦੀ ਨੇ ਨੈੱਟਫਲਿਕਸ ਦੀ ਡੌਕੂਮੈਂਟਰੀ ‘ਏ ਚਾਈਲਡ ਆਫ ਮਾਈ ਓਨ’ ਵਿੱਚ ਇੱਕ ਮੈਕਸੀਕਨ ਔਰਤ ਦੀ ਕਹਾਣੀ ਨੂੰ ਮੁੜ ਪੇਸ਼ ਕੀਤਾ ਹੈ, ਜਿਸ ਨੇ ਗਰਭਵਤੀ ਹੋਣ ਦਾ ਝੂਠਾ ਦਿਖਾਵਾ ਕੀਤਾ ਅਤੇ ਇੱਕ ਨਵਜੰਮੀ ਬੱਚੀ ਨੂੰ ਅਗਵਾ ਕਰ ਲਿਆ
ਜੈਨ-ਜ਼ੀ ਅਲਕੋਹਲ ਦੀ ਥਾਂ ਐਂਗਜ਼ਾਇਟੀ ਡਰੱਗਜ਼ ਕਿਉਂ ਵਰਤ ਰਹੀ ਹੈ? ਇਸ ਦੇ ਕੀ ਖ਼ਤਰੇ ਹੋ ਸਕਦੇ ਹਨ?
ਮਾਹਿਰ ਚੇਤਾਵਨੀ ਦਿੰਦੇ ਹਨ ਕਿ ਡਾਕਟਰੀ ਨਿਗਰਾਨੀ ਤੋਂ ਬਿਨ੍ਹਾਂ ਇਨ੍ਹਾਂ ਦਾ ਸੇਵਨ ਖਤਰਨਾਕ ਹੋ ਸਕਦਾ ਹੈ ਅਤੇ ਕੁਝ ਕੇਸਾਂ ਵਿੱਚ ਜਾਨਲੇਵਾ ਵੀ। ਲੰਬਾ ਸਮਾਂ ਇਸਤੇਮਾਲ ਕਰਨ ਨਾਲ ਇਨ੍ਹਾਂ ਦਵਾਈਆਂ 'ਤੇ ਨਿਰਭਰਤਾ ਵੀ ਹੋ ਸਕਦੀ ਹੈ।
ਕੈਨੇਡਾ ਦੇ ਕਈ ਲੋਕਾਂ ਨੇ ਕਿਉਂ ਕੀਤਾ ਅਮਰੀਕਾ ਦਾ ਬਾਇਕਾਟ ਅਤੇ ਘੁੰਮਣ ਲਈ ਚੁਣੇ ਇਹ ਦੇਸ਼, ਕੀ ਟਰੰਪ ਤੋਂ ਨਾਰਾਜ਼ ਹਨ ਕੈਨੇਡੀਅਨ
ਆਪਣੇ ਹੀ ਦੇਸ਼ ਵਿੱਚ ਘੁੰਮਣ-ਫਿਰਣ ਤੋਂ ਲੈ ਕੇ ਵਿਦੇਸ਼ਾਂ ਦੀ ਯਾਤਰਾ ਕਰਨ ਤੱਕ, ਕਈ ਕੈਨੇਡੀਅਨ ਅਮਰੀਕੀ ਰਾਸ਼ਟਰਪਤੀ ਨੂੰ ਆਪਣਾ ਸੰਦੇਸ਼ ਦੇਣ ਲਈ ਆਪਣਾ ਪੈਸਾ ਹੁਣ ਹੋਰ ਥਾਵਾਂ ’ਤੇ ਖਰਚ ਕਰ ਰਹੇ ਹਨ।
ਕਾਰਗਿਲ ਯੁੱਧ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬੀਰੇਂਦਰ ਸਿੰਘ ਧਨੋਆ ਨੇ ਦੱਸੀ 'ਆਪਰੇਸ਼ਨ ਸਫ਼ੇਦ ਸਾਗਰ' ਦੀ ਅਸਲ ਕਹਾਣੀ
ਇਸ ਆਪਰੇਸ਼ਨ 'ਤੇ ਆਧਾਰਿਤ ਹਾਲ ਹੀ ਵਿੱਚ ਇੱਕ ਵੈੱਬ ਸੀਰੀਜ਼ ਵੀ ਆਈ ਹੈ, ਜਿਸ ਤੋਂ ਬਾਅਦ 'ਆਪਰੇਸ਼ਨ ਸਫ਼ੇਦ ਸਾਗਰ' ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ।
ਕਿਤੇ ਤੁਸੀਂ ਨਕਲੀ ਪਨੀਰ ਤਾਂ ਨਹੀਂ ਖਾ ਰਹੇ, ਜਾਣੋ ਕੀ ਹੈ ਐਨਾਲੌਗ ਪਨੀਰ ਅਤੇ ਇਸ ਦੀ ਪਛਾਣ ਕਿਵੇਂ ਕਰੀਏ
ਦੇਸ਼ਭਰ ਵਿੱਚ ਐਨਾਲੌਗ ਪਨੀਰ ਵਿਕਣ ਦੀਆਂ ਖ਼ਬਰਾਂ ਆ ਰਹੀਆਂ ਸਨ, ਇਸਦੇ ਬਾਅਦ ਕੁਝ ਸੂਬਿਆਂ ਨੇ ਇਸ ਪਨੀਰ ਦੀ ਵਿਕਰੀ ਉੱਤੇ ਬੈਨ ਲਾਇਆ ਹੈ। ਮਾਹਰਾਂ ਤੋਂ ਜਾਣੋ ਐਨਾਲੌਗ ਪਨੀਰ ਕੀ ਹੁੰਦਾ ਅਤੇ ਸਿਹਤ ਉੱਤੇ ਕੀ ਅਸਰ ਪਾਉਂਦਾ ਹੈ
'ਤੁਸੀਂ ਇੰਨੀਆਂ ਬ੍ਰਹਮੋਸ ਮਿਜ਼ਾਈਲਾਂ ਦਾਗ ਦਿੱਤੀਆਂ, ਹੁਣ ਜੰਗ ਰੋਕ ਦਿਓ': 'ਆਪਰੇਸ਼ਨ ਸਿੰਦੂਰ' 'ਤੇ ਬਣੀ ਡਾਕੂਮੈਂਟਰੀ ਦੀ ਚਰਚਾ, ਪਾਕਿਸਤਾਨ ਨੇ ਕੀ ਕਿਹਾ
ਪਿਛਲੇ ਸਾਲ ਮਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ ਫੌਜੀ ਝੜਪ ਨੂੰ ਇੱਕ ਸਾਲ ਅਤੇ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਕੁਝ ਦਿਨਾਂ ਤੱਕ ਚੱਲੀ ਇਸ ਝੜਪ ਦੀ ਅੱਜ ਵੀ ਚਰਚਾ ਹੋ ਰਹੀ ਹੈ।
ਪੰਜਾਬ ਦਾ ਕਥਿਤ ਸਿੰਚਾਈ ਘੁਟਾਲਾ, ਤਿੰਨ ਸਾਬਕਾ ਆਈਏਐੱਸ ਅਫ਼ਸਰਾਂ ਖਿਲਾਫ਼ ਵਿਜੀਲੈਂਸ ਨੇ ਸਟੇਟਸ ਰਿਪੋਰਟ 'ਚ ਕੀ ਲਿਖਿਆ ਤੇ ਕੀ ਹੈ ਪੂਰਾ ਮਾਮਲਾ
ਪੰਜਾਬ ਦੇ ਪ੍ਰਸ਼ਾਸਨਿਕ ਅਤੇ ਸਿਆਸੀ ਹਲਕਿਆਂ ਵਿੱਚ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਰਹੇ ਕਥਿਤ ਸਿੰਚਾਈ ਘੁਟਾਲੇ 'ਚ ਤਿੰਨ ਸੇਵਾਮੁਕਤ ਆਈਏਐੱਸ ਅਫ਼ਸਰਾਂ ਨੂੰ ਕਲੀਨ ਚਿੱਟ ਮਿਲ ਗਈ ਹੈ।
ਤੁਕਾਰਾਮ ਮੁੰਢੇ: ਖਾਣ ਦੇ ਸਮਾਨ ਵਿੱਚ ਮਿਲਾਵਟ ਦੇ ਖਿਲਾਫ਼ ਅਭਿਆਨ ਚਲਾਉਣ ਵਾਲੇ ਆਈਏਐਸ ਕੌਣ ਹਨ ਜਿਨ੍ਹਾਂ ਦੀ ਖ਼ੂਬ ਚਰਚਾ ਹੋ ਰਹੀ
ਉਨ੍ਹਾਂ ਦੀ ਕਾਰਵਾਈ ਦੀ ਚਰਚਾ ਪੂਰੇ ਮਹਾਰਾਸ਼ਟਰ ਹੀ ਨਹੀਂ, ਬਲਕਿ ਦੂਜੇ ਸੂਬਿਆਂ ਵਿੱਚ ਵੀ ਹੋ ਰਹੀ ਹੈ।
ਹਫ਼ਤਾਵਾਰੀ ਇੰਸੁਲਿਨ ਇੰਜੈਕਸ਼ਨ 'ਅਵਿਕਲੀ' ਡਾਇਬਟੀਜ਼ ਦੇ ਕਿਹੜੇ ਮਰੀਜ਼ਾਂ ਲਈ ਫ਼ਾਇਦੇਮੰਦ? ਕੌਣ ਲੈ ਸਕਦਾ ਹੈ ਤੇ ਕੀ ਹਨ ਸਾਵਧਾਨੀਆਂ?
ਇੰਸੁਲਿਨ ਕਿਵੇਂ ਕੰਮ ਕਰਦੀ ਹੈ ਅਤੇ ਇਹ ਨਵਾਂ ਹਫ਼ਤਾਵਾਰੀ ਟੀਕਾ ਇਲਾਜ ਵਿੱਚ ਕਿਵੇਂ ਮਦਦ ਕਰੇਗਾ? ਆਓ ਜਾਣਦੇ ਹਾਂ ਇਸ ਰਿਪੋਰਟ ਵਿੱਚ...
ਭਾਜਪਾ ਦੀ ਨਵੀਂ ਕੌਮੀ ਟੀਮ ’ਚ, ਮਨਪ੍ਰੀਤ ਬਾਦਲ ਤੇ ਸੰਦੀਪ ਪਾਠਕ ਵਰਗੇ ਚਿਹਰਿਆਂ ਦੀ ਸ਼ਮੂਲੀਅਤ ਦੇ ਕੀ ਮਾਅਨੇ ਹਨ
ਮਨਪ੍ਰੀਤ ਬਾਦਲ ਨੂੰ ਕੌਮੀ ਮੀਤ ਪ੍ਰਧਾਨ, ਸੰਦੀਪ ਪਾਠਕ ਨੂੰ ਕੌਮੀ ਸਕੱਤਰ ਅਤੇ ਸਤੀਸ਼ ਪੂਨੀਆ ਨੂੰ ਪੰਜਾਬ ਦਾ ਇੰਚਾਰਜ ਬਣਾਉਣ ਦੇ ਕਦਮ ਨੂੰ ਮਾਹਰ 2027 ਲਈ BJP ਦੀ ਸੰਗਠਨਕ ਤੇ ਸਿਆਸੀ ਪਹੁੰਚ ਵਧਾਉਣ ਦੀ ਕੋਸ਼ਿਸ਼ ਵਜੋਂ ਦੇਖ ਰਹੇ ਹਨ।


































































