iPad ’ਤੇ Apple News+ ਵਿੱਚ ਰੈਸਿਪੀਆਂ ਅਤੇ ਭੋਜਨ ਸੰਬੰਧੀ ਸਟੋਰੀਆਂ ਨੂੰ ਲੱਭਣਾ
ਜੇ ਤੁਸੀਂ Apple News+ ਨੂੰ ਸਬਸਕ੍ਰਾਈਬ ਕਰਦੇ ਹੋ, ਤੁਸੀਂ ਅਡਜਸਟ ਕੀਤੀ ਜਾਣ ਵਾਲੀ ਰੈਸਿਪੀ ਯੀਲਡ, ਪੋਸ਼ਣ ਸੰਬੰਧੀ ਤੱਥ, ਵਿਉਂਤੀ ਜਾਣ ਵਾਲੀ ਯੂਨਿਟ ਅਤੇ ਆਸਾਨੀ ਨਾਲ ਸ਼ੁਰੂ ਕੀਤੇ ਜਾਣ ਵਾਲੇ ਟਾਈਮਰ ਵਰਗੇ ਫ਼ੀਚਰਾਂ ਵਾਲੀਆਂ ਰੈਸਿਪੀਆਂ ਦੇ ਵੱਡੇ ਕੈਟਾਲੌਗ ਸਮੇਤ ਤੁਹਾਡੀ ਦਿਲਚਸਪੀ ਮੁਤਾਬਕ ਭੋਜਨ ਕੰਟੈਂਟ ਲੱਭ ਸਕਦੇ ਹੋ।

ਨੋਟ: Apple News, Apple News+ ਅਤੇ ਭੋਜਨ ਸੰਬੰਧੀ ਫ਼ੀਚਰ ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹਨ।
ਸਟੋਰੀਆਂ ਅਤੇ ਰੈਸਿਪੀਆਂ ਨੂੰ ਬ੍ਰਾਊਜ਼ ਕਰਨਾ
ਆਪਣੇ iPad ’ਤੇ News ਐਪ
’ਤੇ ਜਾਓ।ਸਾਈਡਬਾਰ ਜਾਂ ਟੈਬ ਬਾਰ ਵਿੱਚ “ਭੋਜਨ” ’ਤੇ ਟੈਪ ਕਰੋ, ਫਿਰ ਸਟੋਰੀਆਂ ਅਤੇ ਰੈਸਿਪੀਆਂ ਨੂੰ ਦੇਖਣ ਲਈ ਹੇਠਾਂ ਨੂੰ ਸਕ੍ਰੌਲ ਕਰੋ।
ਤੁਸੀਂ ਭੋਜਨ ਕੰਟੈਂਟ ਅਤੇ ਰੈਸਿਪੀਆਂ ਨੂੰ ਜਿੰਨਾ ਜ਼ਿਆਦਾ ਪੜ੍ਹਦੇ ਹੋ, ਤੁਹਾਡੀਆਂ ਸਿਫ਼ਾਰਸ਼ਾਂ ਓਨੀਆਂ ਹੀ ਵਿਅਕਤੀਗਤ ਬਣ ਜਾਂਦੀਆਂ ਹਨ।
ਸਲਾਹ: ਜਦੋਂ ਤੁਸੀਂ ਇੱਕ ਰੈਸਿਪੀ ਜਾਂ ਸਟੋਰੀ ਨੂੰ ਪੜ੍ਹ ਰਹੇ ਹੁੰਦੇ ਹੋ ਤਾਂ ਹੋਰ ਰੈਸਿਪੀਆਂ ਜਾਂ ਸਟੋਰੀਆਂ ਨੂੰ ਦੇਖਣ ਲਈ, ਖੱਬੇ ਜਾਂ ਸੱਜੇ ਪਾਸੇ ਸਵਾਈਪ ਕਰੋ।
ਰੈਸਿਪੀਆਂ ਦੀ ਖੋਜ ਕਰਨੀ ਅਤੇ ਉਹਨਾਂ ਨੂੰ ਫ਼ਿਲਟਰ ਕਰਨਾ
ਆਪਣੇ iPad ’ਤੇ News ਐਪ
’ਤੇ ਜਾਓ।ਸਾਈਡਬਾਰ ਜਾਂ ਟੈਬ ਬਾਰ ਵਿੱਚ “ਭੋਜਨ” ’ਤੇ ਟੈਪ ਕਰੋ, ਫ਼ੀਡ ਦੇ ਸਿਖਰ ’ਤੇ ਰੈਸਿਪੀ ਕੈਟਾਲੌਗ ’ਤੇ ਜਾਂ ਸਿਖਰਲੇ-ਸੱਜੇ ਕੋਨੇ ਵਿੱਚ
’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:ਰੈਸਿਪੀ ਦੇ ਸਿਰਲੇਖ, ਸਮੱਗਰੀ ਜਾਂ ਕੀਵਰਡ ਅਨੁਸਾਰ ਖੋਜੋ: ਖੋਜ ਖੇਤਰ ’ਤੇ ਟੈਪ ਕਰੋ, ਕੋਈ ਸ਼ਬਦ ਭਰੋ, ਫਿਰ
’ਤੇ ਟੈਪ ਕਰੋ।ਸ਼੍ਰੇਣੀ ਅਨੁਸਾਰ ਫ਼ਿਲਟਰ ਕਰੋ: ਕਿਸੇ ਸ਼੍ਰੇਣੀ ’ਤੇ ਟੈਪ ਕਰੋ, ਜਿਵੇਂ ਕਿ ਸ਼ਾਕਾਹਾਰੀ।
ਫ਼ਿਲਟਰ ਸ਼ਾਮਲ ਕਰੋ ਅਤੇ ਮਿਲਾਓ:
’ਤੇ ਟੈਪ ਕਰੋ, ਕਿਸੇ ਫ਼ਿਲਟਰ ’ਤੇ ਟੈਪ ਕਰੋ, ਫਿਰ
’ਤੇ ਟੈਪ ਕਰੋ।ਫ਼ਿਲਟਰ ਹਟਾਓ: ਖੋਜ ਖੇਤਰ ਦੇ ਹੇਠਾਂ ਫ਼ਿਲਟਰ ਦੇ ਅੱਗੇ
’ਤੇ ਟੈਪ ਕਰੋ।

ਕਿਸੇ ਰੈਸਿਪੀ ਨੂੰ ਸੰਭਾਲਣਾ
ਆਪਣੇ iPad ’ਤੇ News ਐਪ
’ਤੇ ਜਾਓ।ਸਾਈਡਬਾਰ ਜਾਂ ਟੈਬ ਬਾਰ ਵਿੱਚ “ਭੋਜਨ” ’ਤੇ ਟੈਪ ਕਰੋ, ਫਿਰ ਰੈਸਿਪੀਆਂ ਨੂੰ ਬ੍ਰਾਊਜ਼ ਕਰਨ ਲਈ ਹੇਠਾਂ ਸਕ੍ਰੌਲ ਕਰੋ ਜਾਂ ਉੱਪਰ ਲਿਖੇ ਅਨੁਸਾਰ ਰੈਸਿਪੀਆਂ ਨੂੰ ਖੋਜ ਕੇ ਫ਼ਿਲਟਰ ਕਰੋ।
ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:
ਖੋਜ ਨਤੀਜਿਆਂ ਨੂੰ ਬ੍ਰਾਊਜ਼ ਕਰਨ ਜਾਂ ਦੇਖਣ ਦੌਰਾਨ: ਜਿਸ ਰੈਸਿਪੀ ਨੂੰ ਤੁਸੀਂ ਸੰਭਾਲਣਾ ਚਾਹੁੰਦੇ ਹੋ, ਉਸ ਉੱਤੇ
’ਤੇ ਟੈਪ ਕਰੋ।ਰੈਸਿਪੀ ਖੁੱਲ੍ਹੀ ਹੋਣ ਸਮੇਂ: “ਸੰਭਾਲੋ” ‘ਤੇ ਟੈਪ ਕਰੋ।
ਸੰਭਾਲੀਆਂ ਗਈਆਂ ਰੈਸਿਪੀਆਂ ਨੂੰ ਦੁਬਾਰਾ ਦੇਖਣ ਲਈ, ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:
ਸਾਈਡਬਾਰ (ਲਾਇਬ੍ਰੇਰੀ ਦੇ ਹੇਠਾਂ) ਵਿੱਚ ਸੰਭਾਲੀਆਂ ਗਈਆਂ ਰੈਸਿਪੀਆਂ ’ਤੇ ਟੈਪ ਕਰੋ।
ਰੈਸਿਪੀ ਕੈਟਾਲੌਗ ਵਿੱਚ
’ਤੇ ਟੈਪ ਕਰੋ।
ਤੁਹਾਡੇ ਵੱਲੋਂ ਸੰਭਾਲੀਆਂ ਰੈਸਿਪੀਆਂ ਵਿੱਚੋਂ ਇੱਕ ਰੈਸਿਪੀ ਨੂੰ ਹਟਾਉਣ ਲਈ, ਉਸ ਰੈਸਿਪੀ ਨੂੰ ਟੱਚ ਕਰ ਕੇ ਰੱਖੋ, ਫਿਰ “ਰੈਸਿਪੀ ਨੂੰ ਸੰਭਾਲੇ ਗਏ ਵਿੱਚੋਂ ਹਟਾਓ” ’ਤੇ ਟੈਪ ਕਰੋ।
ਕਿਸੇ ਰੈਸਿਪੀ ਨੂੰ ਤਿਆਰ ਕਰਨਾ
ਆਪਣੇ iPad ’ਤੇ News ਐਪ
’ਤੇ ਜਾਓ।ਸਾਈਡਬਾਰ ਜਾਂ ਟੈਬ ਬਾਰ ਵਿੱਚ “ਭੋਜਨ” ’ਤੇ ਟੈਪ ਕਰੋ, ਫਿਰ ਰੈਸਿਪੀਆਂ ਨੂੰ ਬ੍ਰਾਊਜ਼ ਕਰਨ ਲਈ ਹੇਠਾਂ ਸਕ੍ਰੌਲ ਕਰੋ ਜਾਂ ਉੱਪਰ ਲਿਖੇ ਅਨੁਸਾਰ ਰੈਸਿਪੀਆਂ ਨੂੰ ਖੋਜ ਕੇ ਫ਼ਿਲਟਰ ਕਰੋ।
ਕੋਈ ਰੈਸਿਪੀ ਖੋਲ੍ਹਣ ਲਈ, ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:
ਭੋਜਨ ਸੰਬੰਧੀ ਸਟੋਰੀ ਪੜ੍ਹਦੇ ਸਮੇਂ,
’ਤੇ ਟੈਪ ਕਰੋ। ਜੇ ਸਟੋਰੀ ਵਿੱਚ ਕਈ ਤਰ੍ਹਾਂ ਦੀਆਂ ਰੈਸਿਪੀਆਂ ਹਨ, ਤਾਂ
’ਤੇ ਟੈਪ ਕਰੋ, ਫਿਰ ਉਸ ਰੈਸਿਪੀ ’ਤੇ ਟੈਪ ਕਰੋ ਜੋ ਤੁਸੀਂ ਬਣਾਉਣੀ ਚਾਹੁੰਦੇ ਹੋ।ਖੋਜ ਨਤੀਜਿਆਂ ਵਿੱਚ ਕਿਸੇ ਰੈਸਿਪੀ ’ਤੇ ਟੈਪ ਕਰੋ।
ਰੈਸਿਪੀ ਦੀਆਂ ਸਮੱਗਰੀਆਂ, ਦਿਸ਼ਾ-ਨਿਰਦੇਸ਼, ਪੋਸ਼ਣ ਸੰਬੰਧੀ ਤੱਥ ਅਤੇ ਰੇਟਿੰਗਾਂ ਦੇਖਣ ਲਈ ਸਕ੍ਰੌਲ ਕਰੋ।
ਸਲਾਹ: ਤੁਸੀਂ ਕਿਸੇ ਰੈਸਿਪੀ ਦੀ ਸਮੱਗਰੀ ਨੂੰ ਆਪਣੀ ਕਰਿਆਨੇ ਦੀ ਸੂਚੀ ਵਿੱਚ ਜੋੜ ਸਕਦੇ ਹੋ। ਰੈਸਿਪੀ ਦੇਖਦੇ ਸਮੇਂ,
’ਤੇ ਟੈਪ ਕਰੋ, ਫਿਰ “ਕਰਿਆਨਾ ਸੂਚੀ ਵਿੱਚ ਜੋੜੋ” ’ਤੇ ਟੈਪ ਕਰੋ। ਰਿਮਾਈਂਡਰ ਐਪ ਵਿੱਚ ਆਪਣੀ ਕਰਿਆਨੇ ਦੇ ਸਾਮਾਨ ਦੀ ਸੂਚੀ ਨੂੰ ਐਕਸੈੱਸ ਕਰਨ ਲਈ, ਦੇਖੋ: ਰਿਮਾਈਂਡਰ ਐਪ ਵਿੱਚ ਕਰਿਆਨੇ ਦੇ ਸਾਮਾਨ ਦੀ ਸੂਚੀ ਬਣਾਉਣਾ।ਨਿਰਦੇਸ਼ਾਂ ’ਤੇ ਫ਼ੋਕਸ ਕਰਨ ਲਈ, “ਕੁੱਕ” ’ਤੇ ਟੈਪ ਕਰੋ।
“ਕਦਮ” ਇੱਕ ਵੱਡੇ ਫ਼ੋਂਟ ਵਿੱਚ ਦਿਖਾਈ ਦਿੰਦੇ ਹਨ ਅਤੇ ਜਦੋਂ ਤੁਸੀਂ ਰੈਸਿਪੀ ਤਿਆਰ ਕਰ ਰਹੇ ਹੁੰਦੇ ਹੋ ਤਾਂ ਡਿਸਪਲੇ ਚਾਲੂ ਰਹਿੰਦੀ ਹੈ।
ਦਿਸ਼ਾ-ਨਿਰਦੇਸ਼ ਦੇਖਦੇ ਸਮੇਂ, ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:
ਖਾਣਾ ਪਕਾਉਣ ਦੇ ਟਾਈਮਰ ਦੀ ਵਰਤੋਂ ਕਰਨ ਲਈ: ਜਦੋਂ ਕਿਸੇ ਪੜਾਅ ਵਿੱਚ ਟਾਈਮਰ ਦਿਖਾਈ ਦਿੰਦਾ ਹੈ,
’ਤੇ ਟੈਪ ਕਰੋ, ਟਾਈਮਰ ਦੀ ਮਿਆਦ ਨੂੰ ਅਡਜਸਟ ਕਰਨ ਲਈ ਉੱਪਰ ਜਾਂ ਹੇਠਾਂ ਵੱਲ ਸਵਾਈਪ ਕਰੋ, ਫਿਰ “ਟਾਈਮਰ ਸੈੱਟ ਕਰੋ” ’ਤੇ ਟੈਪ ਕਰੋ।ਸਮੱਗਰੀ ਦੀ ਮਾਤਰਾ ਦੇਖਣ ਲਈ: ਜਦੋਂ ਕਿਸੇ ਪੜਾਅ ਵਿੱਚ ਕੋਈ ਸਮੱਗਰੀ ਗੂੜ੍ਹੀ ਦਿਖਾਈ ਦਿੰਦੀ ਹੈ, ਤਾਂ ਤੁਸੀਂ ਸਮੱਗਰੀ ਸੂਚੀ ਵਿੱਚ ਵਾਪਸ ਜਾਏ ਬਿਨਾਂ, ਸਮੱਗਰੀ ’ਤੇ ਟੈਪ ਕਰ ਕੇ ਇਹ ਦੇਖ ਸਕਦੇ ਹੋ ਕਿ ਰੈਸਿਪੀ ਵਿੱਚ ਇਸ ਦੀ ਕਿੰਨੀ ਵਰਤੋਂ ਕੀਤੀ ਗਈ ਹੈ।
ਤੁਸੀਂ ਕਿਹੜੀ ਸਮੱਗਰੀ ਪਹਿਲਾਂ ਹੀ ਤਿਆਰ ਕਰ ਲਈ ਹੈ ਜਾਂ ਵਰਤ ਲਈ ਹੈ, ਇਸ ਦਾ ਧਿਆਨ ਰੱਖਣ ਲਈ: ਕਿਸੇ ਸਮੱਗਰੀ ’ਤੇ ਟੈਪ ਕਰੋ।
ਸਲਾਹ: ਤੁਸੀਂ ਆਪਣੀਆਂ ਬਣਾਈਆਂ ਰੈਸਿਪੀਆਂ ਦਾ ਰਿਕਾਰਡ ਰੱਖ ਸਕਦੇ ਹੋ: ਰੈਸਿਪੀ ਦੇਖਦੇ ਸਮੇਂ,
’ਤੇ ਟੈਪ ਕਰੋ, ਫਿਰ “ਪਕਾਏ ਗਏ ਵਜੋਂ ਚਿੰਨ੍ਹਿਤ ਕਰੋ” ’ਤੇ ਟੈਪ ਕਰੋ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਰੈਸਿਪੀ ਨੂੰ ਗ਼ਲਤ ਢੰਗ ਨਾਲ ਸ਼੍ਰੇਣੀਬੱਧ ਕੀਤਾ ਗਿਆ ਹੈ, ਉਸ ਵਿੱਚ ਗ਼ਲਤ ਸਮੱਗਰੀ ਜਾਂ ਦਿਸ਼ਾ-ਨਿਰਦੇਸ਼ ਹਨ ਜਾਂ ਉਹ ਸਹੀ ਢੰਗ ਨਾਲ ਦਿਖਾਈ ਨਹੀਂ ਦੇ ਰਹੀ ਹੈ, ਤਾਂ
’ਤੇ ਟੈਪ ਕਰੋ, “ਕਿਸੇ ਸਮੱਸਿਆ ਦੀ ਰਿਪੋਰਟ ਕਰੋ” ’ਤੇ ਟੈਪ ਕਰੋ, ਫਿਰ ਸਕਰੀਨ ’ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।
ਰੈਸਿਪੀਆਂ ਵਿੱਚ ਵਰਤੀਆਂ ਗਈਆਂ ਯੂਨਿਟਾਂ ਨੂੰ ਵਿਉਂਤਣਾ
ਤੁਸੀਂ ਸਾਰੀਆਂ Apple News+ ਰੈਸਿਪੀਆਂ ਵਿੱਚ ਵਰਤੀਆਂ ਗਈਆਂ ਇਕਾਈਆਂ ਨੂੰ US ਤੋਂ ਮੈਟ੍ਰਿਕ ਵਿੱਚ ਅਤੇ ਫ਼ਾਰਨਹਾਈਟ ਤੋਂ ਸੈਲਸੀਅਸ ਵਿੱਚ ਬਦਲ ਸਕਦੇ ਹੋ। ਤੁਸੀਂ ਬੇਕਿੰਗ ਰੈਸਿਪੀ ਤਿਆਰ ਕਰਦੇ ਸਮੇਂ ਵਜ਼ਨ ਵਿੱਚ ਸਮੱਗਰੀ ਦੇ ਮਾਪ ਵੀ ਦਿਖਾ ਸਕਦੇ ਹੋ।
ਆਪਣੇ iPad ’ਤੇ News ਐਪ
’ਤੇ ਜਾਓ।ਕੋਈ ਰੈਸਿਪੀ ਖੋਲ੍ਹੋ, ਜਿਵੇਂ ਕਿ ਉੱਪਰ ਦਿੱਤਾ ਗਿਆ ਹੈ।
’ਤੇ ਟੈਪ ਕਰੋ, ਫਿਰ “ਯੂਨਿਟਾਂ ਨੂੰ ਵਿਉਂਤੋ” ’ਤੇ ਟੈਪ ਕਰੋ।
ਰੈਸਿਪੀ ਯੀਲਡ ਨੂੰ ਅਡਜਸਟ ਕਰਨਾ
ਆਪਣੇ iPad ’ਤੇ News ਐਪ
’ਤੇ ਜਾਓ।ਕੋਈ ਰੈਸਿਪੀ ਖੋਲ੍ਹੋ, ਜਿਵੇਂ ਕਿ ਉੱਪਰ ਦਿੱਤਾ ਗਿਆ ਹੈ।
’ਤੇ ਟੈਪ ਕਰੋ, ਫਿਰ “ਰੈਸਿਪੀ ਨੂੰ ਸਕੇਲ ਕਰੋ” ’ਤੇ ਟੈਪ ਕਰੋ।ਰੈਸਿਪੀ ਦੀ ਮਾਤਰਾ ਨੂੰ ਅਡਜਸਟ ਕਰਨ ਲਈ,
ਜਾਂ
’ਤੇ ਟੈਪ ਕਰੋ, ਜਾਂ ਸਕੇਲ ਫ਼ੈਕਟਰ ਟਾਈਪ ਕਰੋ।ਸਮੱਗਰੀ ਨੂੰ ਉਹਨਾਂ ਦੀ ਮੂਲ ਮਾਤਰਾ ’ਤੇ ਰੀਸੈੱਟ ਕਰਨ ਲਈ,
’ਤੇ ਟੈਪ ਕਰੋ।
ਨੋਟ: ਰੈਸਿਪੀ ਨੂੰ ਸਕੇਲ ਕਰਨ ਨਾਲ ਪਕਾਉਣ ਦੇ ਸਮੇਂ, ਤਾਪਮਾਨ, ਉਪਕਰਨ ਜਾਂ ਭਾਂਡਿਆਂ ਦੇ ਆਕਾਰ ਨੂੰ ਨਹੀਂ ਬਦਲਿਆ ਜਾਂਦਾ।
ਰੈਸਿਪੀ ਵਿੱਚ ਨੋਟ ਜੋੜਨੇ
ਤੁਸੀਂ ਆਪਣੇ ਨਤੀਜਿਆਂ ਨੂੰ ਰਿਕਾਰਡ ਕਰਨ, ਸਮੱਗਰੀ ਜਾਂ ਸਟੈੱਪਾਂ ਨੂੰ ਬਦਲਣ ਜਾਂ ਤੁਹਾਡੇ ਸਟੋਵ ਜਾਂ ਓਵਨ ’ਤੇ ਸਟੈੱਪ ਨੂੰ ਪੂਰਾ ਕਰਨ ਵਿੱਚ ਕਿੰਨਾ ਸਮਾਂ ਲੱਗਿਆ, ਇਸ ਦਾ ਧਿਆਨ ਰੱਖਣ ਲਈ ਰੈਸਿਪੀ ਵਿੱਚ ਨੋਟ ਜੋੜ ਸਕਦੇ ਹੋ।
ਆਪਣੇ iPad ’ਤੇ News ਐਪ
’ਤੇ ਜਾਓ।ਸਾਈਡਬਾਰ ਜਾਂ ਟੈਬ ਬਾਰ ਵਿੱਚ “ਭੋਜਨ” ’ਤੇ ਟੈਪ ਕਰੋ, ਫਿਰ ਰੈਸਿਪੀਆਂ ਨੂੰ ਬ੍ਰਾਊਜ਼ ਕਰਨ ਲਈ ਹੇਠਾਂ ਸਕ੍ਰੌਲ ਕਰੋ ਜਾਂ ਉੱਪਰ ਲਿਖੇ ਅਨੁਸਾਰ ਰੈਸਿਪੀਆਂ ਨੂੰ ਖੋਜ ਕੇ ਫ਼ਿਲਟਰ ਕਰੋ।
’ਤੇ ਟੈਪ ਕਰੋ ਅਤੇ ਫਿਰ “ਨੋਟਸ ਜੋੜੋ” ’ਤੇ ਟੈਪ ਕਰੋ।ਨੋਟ ਜੋੜਨ ਲਈ: ਨੋਟਸ ਜੋੜੋ ’ਤੇ ਟੈਪ ਕਰੋ।
ਨੋਟ ਵਿੱਚ ਸੋਧ ਕਰਨ ਲਈ: “ਨੋਟਸ ਵਿੱਚ ਸੋਧ ਕਰੋ” ’ਤੇ ਟੈਪ ਕਰੋ।
ਆਪਣੇ ਨਿਰੀਖਣ ਭਰੋ, ਫਿਰ
’ਤੇ ਟੈਪ ਕਰੋ।
ਕਿਸੇ ਰੈਸਿਪੀ ਨੂੰ ਰੇਟ ਕਰਨਾ
ਆਪਣੇ iPad ’ਤੇ News ਐਪ
’ਤੇ ਜਾਓ।ਸਾਈਡਬਾਰ ਜਾਂ ਟੈਬ ਬਾਰ ਵਿੱਚ “ਭੋਜਨ” ’ਤੇ ਟੈਪ ਕਰੋ, ਫਿਰ ਰੈਸਿਪੀਆਂ ਨੂੰ ਬ੍ਰਾਊਜ਼ ਕਰਨ ਲਈ ਹੇਠਾਂ ਸਕ੍ਰੌਲ ਕਰੋ ਜਾਂ ਉੱਪਰ ਲਿਖੇ ਅਨੁਸਾਰ ਰੈਸਿਪੀਆਂ ਨੂੰ ਖੋਜ ਕੇ ਫ਼ਿਲਟਰ ਕਰੋ।
ਕੋਈ ਰੈਸਿਪੀ ਖੋਲ੍ਹੋ, ਹੇਠਾਂ ਰੇਟਿੰਗਾਂ ਤੱਕ ਸਕ੍ਰੌਲ ਕਰੋ, ਫਿਰ ਰੇਟਿੰਗ ਚੁਣਨ ਲਈ ਕਿਸੇ ਸਟਾਰ ’ਤੇ ਟੈਪ ਕਰੋ।
ਭੋਜਨ ਦੇ ਕੰਟੈਂਟ ਨੂੰ ਔਫ਼ਲਾਈਨ ਐਕਸੈੱਸ ਕਰਨਾ
ਤੁਸੀਂ ਇਹ ਯਕੀਨੀ ਬਣਾ ਸਕਦੇ ਹੋ ਕਿ ਤੁਸੀਂ ਔਫ਼ਲਾਈਨ ਮੋਡ ਵਿੱਚ ਭੋਜਨ ਫ਼ੀਡ, ਰੈਸਿਪੀ ਕੈਟਾਲੌਗ ਅਤੇ ਸੰਭਾਲੀਆਂ ਗਈਆਂ ਰੈਸਿਪੀਆਂ ਨੂੰ ਐਕਸੈੱਸ ਕਰ ਸਕਦੇ ਹੋ।
ਔਨਲਾਈਨ ਹੋਣ ਵੇਲੇ, ਆਪਣੇ iPad ’ਤੇ ਸੈਟਿੰਗਾਂ ਐਪ
’ਤੇ ਜਾਓ।“ਐਪਾਂ” ’ਤੇ ਟੈਪ ਕਰੋ, News ’ਤੇ ਟੈਪ ਕਰੋ, ਫਿਰ “ਆਟੋਮੈਟਿਕ ਡਾਊਨਲੋਡ” (News+ ਔਫ਼ਲਾਈਨ ਮੋਡ ਦੇ ਹੇਠਾਂ) ’ਤੇ ਟੈਪ ਕਰੋ।
“ਭੋਜਨ ਅਤੇ ਰੈਸਿਪੀਆਂ” ਨੂੰ ਚਾਲੂ ਕਰੋ।